SRE ਨਤੀਜਾ 2018: ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਿਹਗੜ੍ਹ ਸਾਹਿਬ ਨੇ ਨਤੀਜੇ ਐਲਾਨੇ
Posted By bbsbec2 on May 16, 2018ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਿਹਗੜ੍ਹ ਸਾਹਿਬ ਨੇ 15 ਮਈ, 2018 ਨੂੰ ਸਿੱਖ ਧਾਰਮਿਕ ਪ੍ਰੀਖਿਆ (ਐਸ.ਆਰ .ਈ.) 2018 ਦਾ ਨਤੀਜਾ ਦੇਰ ਸ਼ਾਮ ਨੂੰ ਐਲਾਨ ਕੀਤਾ|ਕਾਲਜ ਦੀ ਵੈਬਸਾਈਟ bbsbec.edu.in ‘ਤੇ ਐਸ.ਆਰ.ਈ. 2018 ਦੇ ਨਤੀਜਿਆਂ ਨੂੰ ਵੇਖਿਆ ਜਾ ਸਕਦਾ ਹੈ |
ਵਿਦਿਆਰਥੀਆਂ ਨੂੰ 50ਵਿੱਚੋ ਅੰਕ ਦਿੱਤੇ ਗਏ ਹਨ|
ਲਗਪਗ 750 ਵਿਦਿਆਰਥੀਆਂ ਨੇ ਇਸ ਸਾਲ ਐਸ.ਆਰ.ਈ. ਦਾ ਪੇਪਰ ਦਿਤਾ ਹੈ ਤਾਂ ਜੋ ਇੰਜੀਨੀਅਰਿੰਗ ਅਤੇ ਪੌਲੀਟੈਕਨਿਕ ਕੋਰਸਾਂ ਵਿੱਚ ਸਿੱਖਿਆ ਹਾਸਲ ਕੀਤੀ ਜਾ ਸਕੇ| ਕਾਲਜ ਪ੍ਰਿੰਸੀਪਲ ਮੇਜਰ ਜਨਰਲ( ਡਾ.) ਜੀ.ਐਸ. ਲਾਂਬਾ ਨੇ ਜਾਣਕਾਰੀ ਦਿੱਤੀ ਹੈ ਕਿ ਕੁਲਵਿੰਦਰ ਸਿੰਘ (1025), ਇੰਦਰਦੀਪ ਸਿੰਘ (185048) ਅਤੇ ਜਸਵਿੰਦਰ ਸਿੰਘ ਸਿਧੂ (185029) ਨੇ ਟੈਸਟ ਵਿੱਚ 49 ਅੰਕ ਪ੍ਰਾਪਤ ਕਰਨ ਦੇ ਬਾਅਦ ਸਿਖਰਪਦ ਨੂੰ ਹਾਸਲ ਕੀਤਾ ਹੈ| ਸਤਿੰਦਰ ਸਿੰਘ ਸੈਣੀ (1004), ਕੁਸਾਗਰ ਸਿੰਘ ਬਮਰਾਹ (185055) ਅਤੇ ਜਸਦੀਪ ਸਿੰਘ (180076) ਨੇ ਟੈਸਟ ਵਿੱਚ 48 ਅੰਕ ਹਾਸਲ ਕੀਤੇ ਹਨ|ਕੰਪਿਊਟਰ ਸਾਇੰਸ ਡਿਪਾਰਟਮੈਂਟ ਦੇ ਹੈਡ ਅਤੇ ਐਸ.ਆਰ .ਈ ਪੇਪਰ ਦੇ ਓਵਰਐੱਲ ਕੰਟਰੋਲਰ ਡਾ.ਬਲਜੀਤ ਸਿੰਘ ਖਹਿਰਾ ਨੇ ਜਾਣਕਾਰੀ ਦਿਤੀ ਕਿ ਇਸ ਨਤੀਜੇ ਦੇ ਤਹਿਤ ਇੰਜੀਨੀਅਰਿੰਗ ਕਾਲਜਾਂ ਲਈ ਦਾਖ਼ਲਾ ਪ੍ਰਕਿਰਿਆ 16 ਮਈ ਤੋਂ ਸ਼ੁਰੂ ਹੋਵੇਗੀ|ਉਹਨਾਂ ਨੇ ਨਤੀਜੇ ਦੀ ਘੋਸ਼ਣਾ ਕਰਦੇ ਹੋਏ ਵਿਦਿਆਰਥੀਆਂ ਨੂੰ ਪਾਸ ਹੋਣ ਉੱਤੇ ਮੁਬਾਰਕਾਂ ਦਿਤੀਆਂ |ਉਹਨਾਂ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਿਹਗੜ੍ਹ ਸਾਹਿਬ ਕਾਲਜ ਵਿਚ ਏਡਮਿਸ਼ਨ ਲੈਣ ਵਾਲੇ ਪਾਸ ਵਿਦਿਆਰਥੀਆਂ ਨੂੰ ਕਾਲਜ 5000 ਰੁਪਿਆ ਸਾਲਾਨਾ ਸਕੌਲਰਸ਼ਿਪ ਦੇਵੇਗਾ |